Punjabi Song Lyrics

ਮਾਸੂਮੀਅਤ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ 

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ 

ਸ਼ੌਹਰਤ,ਇੱਜਤ,ਇਲਮ,ਅਮੀਰੀ, ਤਾਕਤਾਂ 

ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦਿੰਦੇ 

ਜਿਹਨਾਂ ਦੇ ਚਿਹਰੇ ਵਿਚ ਖਿੱਚ ਜਿਹੀ ਹੁੰਦੀ ਏ 

ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ 

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ 

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ 

ਜੇ ਨਜ਼ਦੀਕ ਉਹਨਾਂ ਦੇ ਬਹਿਣਾ ਮਿੱਤਰਾ ਵੇ 

ਪਿਛਲੇ ਜਨਮ ਦਾ ਲੇਖਾ ਜੋਖਾ ਲੈ ਆਵੀਂ 

ਉਹਨਾਂ ਦੀ ਸੁਹਬਤ ਮਿਲਦੀ ਬਸ ਓਹਨਾਂ ਨੂੰ 

ਸੁੱਚੇ ਮੋਤੀ ਜਿਹਨਾਂ ਕੇਰੇ ਹੁੰਦੇ ਨੇ 

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ 

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ 

ਪਾਕੀਜ਼ਾ ਸੂਰਤ ਨਾਲ ਨਜ਼ਰ ਮਿਲਾ ਲੈਣਾ 

ਇਹ ਕੰਮ ਤੈਥੋਂ ਨਹੀਂ ਹੋਣਾ ਸਰਤਾਜ ਮੀਆਂ 

ਏਹੋ ਕੰਮ ਤਿੰਨ ਪਾਕਿ ਪਵਿੱਤਰ ਰੂਹਾਂ ਦੇ 

ਜਾ ਜਿਸ ਦਿਲ ਵਿੱਚ ਸਿਦਕ ਤੇ ਜ਼ੇਰੇ ਹੁੰਦੇ ਨੇ 

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ 

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ 

 ਮਸਾਂ  ਮੈਂ  ਏਨੇ  ਕੁ  ਪਲ  ਜੋੜੇ  ਕਮਲੀਏ

  ਮਸਾਂ  ਮੈਂ  ਏਨੇ  ਕੁ  ਪਲ  ਜੋੜੇ  ਕਮਲੀਏ 

  ਪਿਆਰ  ਦੇ  ਹੁੰਦੇ  ਨੇ  ਦਿਨ  ਥੋੜੇ 

  ਮਸਾਂ  ਮੈਂ  ਏਨੇ  ਕੁ  ਪਲ  ਜੋੜੇ  ਕਮਲੀਏ 

  ਪਿਆਰ  ਦੇ  ਹੁੰਦੇ  ਨੇ  ਦਿਨ  ਥੋੜੇ

  ਵਕਤਾਂ  ਦਾ ਬਾਣੀਆਂ  ਏ  ਲੋਭੀ 

  ਦਿੱਤੇ  ਹੋਏ  ਪਲਾਂ  ਨੂੰ  ਨਾ ਮੋੜੇ 

 

  ਘੁੰਮੀ  ਜਾਂਦਾ  ਉਮਰਾਂ  ਦਾ  ਪਹੀਆ 

  ਵੇਖ  ਕਾਇਨਾਤ  ਸੁੱਤੀ ਪਈ  ਆ 

  ਸਾਹਾਂ  ਵੱਟੇ  ਚਾਂਦਨੀ  ਇਹ ਲਈ  ਆ 

  ਭੱਜੇ  ਆਉਂਦੇ  ਸੂਰਜਾਂ  ਦੇ  ਘੋੜੇ 

  ਮਸਾਂ  ਮੈਂ  ਏਨੇ  ਕੁ  ਪਲ  ਜੋੜੇ  ਕਮਲੀਏ 

  ਪਿਆਰ  ਦੇ  ਹੁੰਦੇ  ਨੇ  ਦਿਨ  ਥੋੜੇ


  ਛੇਤੀ  ਛੇਤੀ  ਤੋੜ  ਦੇ  ਨੀ  ਚੁੱਪਾਂ 

  ਫੇਰ  ਤੂੰ  ਕਹੇਂਗੀ ਕਿੱਥੇ   ਛੁਪਾਂ 

  ਆ ਗਈਆਂ  ਜ਼ਮਾਨੇ  ਦੀਆਂ ਧੁੱਪਾਂ 

  ਫੁੱਲਾਂ  ਚੋ  ਤ੍ਰੇਲ  ਨੂੰ  ਨਿਚੋੜੇ 

  ਮਸਾਂ  ਮੈਂ  ਏਨੇ  ਕੁ  ਪਲ  ਜੋੜੇ  ਕਮਲੀਏ 

  ਪਿਆਰ  ਦੇ  ਹੁੰਦੇ  ਨੇ  ਦਿਨ  ਥੋੜੇ

  ਵਕਤਾਂ  ਦਾ ਬਾਣੀਆਂ  ਏ  ਲੋਭੀ 

  ਦਿੱਤੇ  ਹੋਏ  ਪਲਾਂ  ਨੂੰ  ਨਾ ਮੋੜੇ 

 

   ਰੱਬ  ਜੀ ਇਜ਼ਾਜਤਾਂ  ਨਹੀਂ  ਦਿੰਦੇ 

   ਉੱਡ  ਜਾਂਦੇ  ਸਾਹਾਂ  ਦੇ  ਪਰਿੰਦੇ 

   ਸੁਣ  ਸਰਤਾਜ  ਦੀਏ  ਜ਼ਿੰਦੇ 

   ਆਖਰਾਂ  ਨੂੰ  ਹੋਣੇ  ਨੇ  ਨਿਬੇੜੇ 

   ਮਸਾਂ  ਮੈਂ  ਏਨੇ  ਕੁ  ਪਲ  ਜੋੜੇ  ਕਮਲੀਏ 

   ਪਿਆਰ  ਦੇ  ਹੁੰਦੇ  ਨੇ  ਦਿਨ  ਥੋੜੇ

   ਵਕਤਾਂ  ਦਾ ਬਾਣੀਆਂ  ਏ  ਲੋਭੀ 

   ਦਿੱਤੇ  ਹੋਏ  ਪਲਾਂ  ਨੂੰ  ਨਾ ਮੋੜੇ  

 

  ਕਿੱਥੇ  ਛੱਡ  ਆਈ  ਏ  ਕਲੀਰੇ 

  ਕਿੱਥੇ  ਨੇ  ਸੁਨੱਖੇ  ਤੇਰੇ  ਵੀਰੇ 

   ਦੇਖ  ਮੈਂ  ਸਜਾਏ  ਸੂਹੇ  ਚੀਰੇ 

  

 ssa main eney ku pal jode kamliye

 Pyaar de hunde din thode


ਚਿਹਰੇ  ਦੀਆਂ ਰੌਣਕਾਂ  ਨੇ ਦੱਸਣਾ -  ਸਤਿੰਦਰ  ਸਰਤਾਜ 

 ਚਿਹਰੇ  ਦੀਆਂ ਰੌਣਕਾਂ  ਨੇ ਦੱਸਣਾ 

 ਵਿੱਚੋਂ  ਦਿਲ  ਕਿੰਨੇ  ਖੁਸ਼ਹਾਲ  ਨੇ 

 ਉਦਾਂ  ਦੇ  ਜਵਾਬ  ਅੱਗੋਂ  ਆਉਣਗੇ 

 ਜਿਹੋ  ਜਿਹੇ  ਭੇਜਣੇ   ਸਵਾਲ  ਨੇ 


 ਸ਼ੀਸ਼ੇ  ਨੇ  ਉਹ  ਆਪੇ  ਹੱਸ  ਪੈਣਗੇ 

 ਤੁਸੀਂ  ਵੀ  ਤਾਂ   ਪਹਿਲਾਂ  ਮੁਸਕਾਓ   ਪਿਆਰਿਓ 

 ਜਿੰਨਾ  ਚਿਰ  ਚਲਦਾ  ਚਲਾਓ  

 ਦਿਲਾਂ  ਦੀ  ਦੁਕਾਨ  ਤਾਂ  ਸਜਾਓ 

 ਜਿੰਨਾ  ਚਿਰ  ਚਲਦਾ  ਚਲਾਓ 

 ਰੁੱਸੀਆਂ  ਹਵਾਵਾਂ  ਨੂੰ ਮਨਾਓ 

 ਜ਼ਰਾ  ਕੁ  ਦਰਿਆਵਾਂ  ਨਾਲ  ਦੋਸਤੀ  ਵਧਾਓ

 ਮਹਿਕਾਂ  ਦੇ  ਵਪਾਰੀ  ਲੱਭ   ਜਾਣਗੇ 

 ਮਹਿਕਾਂ  ਦੇ  ਵਪਾਰੀ  ਲੱਭ   ਜਾਣਗੇ

 ਰੂਹਾਂ  ਦੇ  ਗੁਲਾਬ  ਤਾਂ  ਖਿੜਾਉ 

 ਜਿੰਨਾ  ਚਿਰ ਚਲਦਾ  ਚਲਾਓ 

 ਦਿਲਾਂ  ਦੀ  ਦੁਕਾਨ  ਤਾਂ  ਸਜਾਓ 

 ਜਿੰਨਾ  ਚਿਰ  ਚਲਦਾ  ਚਲਾਓ 

 ਰੁੱਸੀਆਂ  ਹਵਾਵਾਂ  ਨੂੰ ਮਨਾਓ 

 ਜ਼ਰਾ  ਕੁ  ਦਰਿਆਵਾਂ  ਨਾਲ  ਦੋਸਤੀ  ਵਧਾਓ 


 ਕੱਢ  ਲੈ  ਪਛਾਣ  ਕਾਇਨਾਤ  ਨਾਲ 

 ਆਪੇ  ਦੱਸ  ਦੇਵੇਗੀ  ਬਰੀਕੀਆਂ 

 ਨੇਕੀ  ਵਿੱਚ  ਹੋਇਆ  ਜੇ  ਯਕੀਨ  ਤਾਂ 

 ਫੇਰ  ਨਹੀਂ  ਹੋਣੀਆਂ  ਵਧੀਕੀਆਂ 

 ਜ਼ਜ਼ਬੇ  ਦੀ  ਕਰਕੇ  ਮੁਰੱਮਤੀ 

 ਜ਼ਜ਼ਬੇ  ਦੀ  ਕਰਕੇ  ਮੁਰੱਮਤੀ 

 ਸ਼ੋਖ  ਜਿਹੇ  ਰੰਗ  ਕਰਵਾਓ 

 ਦਿਲਾਂ  ਦੀ  ਦੁਕਾਨ  ਤਾਂ  ਸਜਾਓ

 ਜਿੰਨਾ  ਚਿਰ  ਚਲਦਾ  ਚਲਾਓ 

 ਰੁੱਸੀਆਂ  ਹਵਾਵਾਂ  ਨੂੰ ਮਨਾਓ 

 ਜ਼ਰਾ  ਕੁ  ਦਰਿਆਵਾਂ  ਨਾਲ  ਦੋਸਤੀ  ਵਧਾਓ 

 ਮਹਿਕਾਂ  ਦੇ  ਵਪਾਰੀ  ਲੱਭ   ਜਾਣਗੇ 

 ਰੂਹਾਂ  ਦੇ  ਗੁਲਾਬ  ਤਾਂ  ਖਿੜਾਉ


 ਜ਼ਿੰਦਾਦਿਲੀ  ਵਾਲੀ  ਵੱਡੀ  ਝੀਲ  ਤੇ 

 ਕਾਰਖਾਨਾ  ਬਿਜਲੀ  ਬਣਾਉਣ  ਦਾ 

 ਲੋਰ  ਦਿਆਂ ਪੱਖਿਆਂ  ਚੋ  ਲੰਘ  ਕੇ 

 ਕੰਮ  ਇਹਦਾ  ਖਿਆਲ  ਰੁਸ਼ਨਾਉਣ  ਦਾ 

 ਬੈਠੇ  ਕਿਓਂ  ਹੋ  ਉਦਾਸੀਆਂ  ਦੇ  ਹਨੇਰੇ  ਚ 

 ਖੁਸ਼ੀ  ਦੀਆਂ  ਬੱਤੀਆਂ  ਜਲਾਓ 

 ਦਿਲਾਂ  ਦੀ  ਦੁਕਾਨ  ਤਾਂ  ਸਜਾਓ

 ਜਿੰਨਾ  ਚਿਰ  ਚਲਦਾ  ਚਲਾਓ 

 ਰੁੱਸੀਆਂ  ਹਵਾਵਾਂ  ਨੂੰ ਮਨਾਓ 

 ਜ਼ਰਾ  ਕੁ  ਦਰਿਆਵਾਂ  ਨਾਲ  ਦੋਸਤੀ  ਵਧਾਓ 

 ਮਹਿਕਾਂ  ਦੇ  ਵਪਾਰੀ  ਲੱਭ   ਜਾਣਗੇ 

 ਰੂਹਾਂ  ਦੇ  ਗੁਲਾਬ  ਤਾਂ  ਖਿੜਾਉ


 ਲੈਅ  ਤਾਲ  ਤਰਜ਼ਾਂ  ਦੀ ਚਾਕਰੀ 

 ਸਾਡੇ  ਵੱਲੋਂ  ਹਿੱਸਾ  ਏ  ਖੈਰਾਤ  ਦਾ 

 ਸ਼ਾਇਦ ਕਿਤੇ ਕੰਮ ਥੋਡੇ  ਆ  ਜਾਵੇ 

 ਏਹੋ ਅਫ਼ਸਾਨਾ  ਸਰਤਾਜ  ਦਾ 

 ਜ਼ਿੰਦਗੀ  ਦਾ  ਸਾਜ਼  ਆਪੇ ਛਿੜੇਗਾ 

 ਇਹਦੇ  ਨਾਲ  ਸੁਰ  ਤਾਂ  ਮਿਲਾਓ 

 ਦਿਲਾਂ  ਦੀ  ਦੁਕਾਨ  ਤਾਂ  ਸਜਾਓ

 ਜਿੰਨਾ  ਚਿਰ  ਚਲਦਾ  ਚਲਾਓ 

 ਰੁੱਸੀਆਂ  ਹਵਾਵਾਂ  ਨੂੰ ਮਨਾਓ 

 ਜ਼ਰਾ  ਕੁ  ਦਰਿਆਵਾਂ  ਨਾਲ  ਦੋਸਤੀ  ਵਧਾਓ 

 ਮਹਿਕਾਂ  ਦੇ  ਵਪਾਰੀ  ਲੱਭ   ਜਾਣਗੇ 

 ਰੂਹਾਂ  ਦੇ  ਗੁਲਾਬ  ਤਾਂ  ਖਿੜਾਉ


Ke Sanu Nahi Pata - Satinder Sartaaj

ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ -2

 ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ 

 ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ 

         ਸੂਰਜ ਨੂੰ ਫਿਕਰ ਅਸਾਡੀ ਵੇਲੇ ਨੇ ਸ਼ਾਮਾਂ ਦੇ 

         ਉਪਰੋਂ ਸਰਨਾਮੇ ਹੈ ਨਹੀਂ ਮੰਜ਼ਿਲ ਮੁਕਾਮਾਂ ਦੇ 

         ਸਫ਼ਰਾਂ ਤੇ ਹਾਂ ਸੈਰਾਂ ਤੇ ਨਹੀਂ 

         ਕਿ ਪਰਾਂ ਤੇ ਹਾਂ ਪੈਰਾਂ ਤੇ ਨਹੀਂ 

         ਕਰੀਏ ਹੁਣ ਉਮੀਦਾਂ ਕਿਹਨਾਂ ਪੈਰਾਂ ਤੇ 

         ਕਿ ਹੱਥਾਂ ਚ ਮੈਂ ਤਾਂ ਦੇਖੇ ਨਹੀਂ ਕਦੇ ਕਾਸੇ 

         ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ 

         ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ 

 ਸੁਪਨੇ ਦੇ ਲਈ ਸੰਜੀਦਾ ਹੋ ਜਾਏਂ ਕਾਸ਼ ਤੂੰ 

 ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਖੇਡੇ ਨਾ ਤਾਸ਼ ਤੂੰ 

 ਜਿਗਰੇ ਤੇਰੇ ਡਰਦੇ ਕਿਓਂ ਨਹੀਂ 

 ਸ਼ੱਕੋ ਸ਼ੁਬਾ ਕਰਦੇ ਕਿਓਂ ਨਹੀਂ 

 ਸਾਡੇ ਕੋਲੋਂ ਹੀ ਨੇ ਏਨੇਂ ਪਰਦੇ 

 ਕਿ ਉਮੰਗਾਂ ਨੂੰ ਤਾਂ ਤੂੰ ਨੀ ਸਦਾ ਮੋੜਦੀ ਏ ਹਾਸੇ 

 ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ 

 ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ 

        ਉਮੀਦੋਂ ਲੰਬੀ ਕੋਈ ਵੀ ਹੁੰਦੀ ਕੋਈ ਹੂਕ ਨਹੀਂ

        ਰਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਾਲੂਕ ਜਿਹੀ 

        ਖੂਬੀ ਇਹਦੀ ਲਾਸਾਨੀ ਏ ਆਸਰਿਆਂ ਬਿਨ ਵੀਰਾਨੀ ਏ 

        ਬੇਸ਼ਕ ਹੈ ਮੁਨਾਫ਼ਾ ਭਾਵੇ ਹਾਨੀ ਏ 

        ਮਗਰ ਸਰਤਾਜ ਇਹ ਹੁਨਰ ਵੰਡਣੇ ਪਤਾਸੇ 

 ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ 

 ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ Masa Mein Eney Ku Pal Jode- Satinder Sartaaj

Massa main eney ku pal jode kamliye

 Pyaar de hunde ne din thode

 Massa main eney ku pal jode kamliye

 Pyaar de hunde ne din thode


 Waqtaan da baniya ae lobhi

 Ditte huye palan nu na mode

 Massa main eney ku pal jode kamliye

 Pyaar de hunde din thode

 Massa main eney ku pal jode kamliye

 Pyaar de hunde din thode


 Ghumi janda umaran da pahiya

 Vekh qaaynat sutti paiyaa

 Saaha vattee chandni ae laiya

 Pajje aunde soorja de ghode


 Massa main eney ku pal jode kamliye

 Pyaar de hunde din thode..


 Chheti chheti tod le ni chuppa

 Fer tu kahengi kithe chhupa

 Aa gaiyaa jamaane di aa dhuppa

 Phullan chon tarel nu nichode


 Massa main eney ku pal jode kamliye

 Pyaar de hunde din thode

 Rabb ji ijaazatan nai dinde

 Udd jande saaha de parinde

 Sunn Sartaaj diye jinde

 Aakhra nu paine ne vichhode


 Massa main eney ku pal jode kamliye

 Pyaar de hunde din thode

 Waqtaan da baniya ae lobhi

 Ditte huye palan nu na mode

 Massa main eney ku pal jode kamliye

 Pyaar de hunde din thode


 Kithe chhad aayiye kalli re

 Kithe ne sunakhe tere veere

 Dekh main sajaaye suhe chire


 Massa main eney ku pal jode kamliye

 Pyaar de hunde din thode Rabb ji ijaazatan nai dinde

 Udd jande saaha de parinde

 Sunn Sartaaj diye jinde

 Aakhra nu paine ne vichhode


 Massa main eney ku pal jode kamliye

 Pyaar de hunde din thode

 Waqtaan da baniya ae lobhi

 Ditte huye palan nu na mode

 Massa main eney ku pal jode kamliye

 Pyaar de hunde din thode


Mushtaq - Satinder Sartaaj

ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ

 ਸਾ ਨੀ ਧਾ ਪਾ ਮਾ ਪਾ ਧਾ ਪਾ ਗਾ ਰੇ ਸਾ

 ਮੁਸ਼ਤਾਕ਼ ਦੀਦਾਰ’ਆਂ ਦੇ

 ਹਾਏ ਮੁਸ਼ਤਾਕ਼ ਦੀਦਾਰ’ਆਂ ਦੇ

 ਹੋ ਬੂਹੇ ਤੇ ਜਵਾਨੀ ਰੋਲਤੀ

 ਹਾਏ, ਬੂਹੇ ਤੇ ਜਵਾਨੀ ਰੋਲਤੀ

 ਤਕ ਜਿਗਰੇ ਯਾਰਾਂ ਦੇ, ਹਾਏ

 ਤਕ ਜਿਗਰੇ ਯਾਰਾਂ ਦੇ

 ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ

 ਸਾ ਨੀ ਧਾ ਪਾ ਮਾ ਪਾ ਧਾ ਪਾ ਗਾ ਰੇ ਸਾਸਾ ਨੀ ਧਾ ਪਾ

 ਅੱਖੀਆਂ ਵਿਚ, ਲਾਲੀ ਏ

 ਹਾਏ ਅੱਖੀਆਂ ਵਿਚ ਲਾਲੀ ਆਏ

 ਓਏ ਛੱਡ ਬੂਹਵਾ ਕਿ ਖੋਲਨਾ

 ਹਾਏ, ਛੱਡ ਬੂਹਵਾ ਕਿ ਖੋਲਨਾ

 ਏ ਤਾਂ ਨਿਤ ਦਾ ਈ ਸਵਾਲੀ ਆਏ

 ਹਾਏ, ਏ ਤਾਂ ਆਪਣਾ ਈ ਸਵਾਲੀ ਆਏ

 ਜੋਗ ਦੇਕੇ ਮਲੰਗ ਕਰਦੇ

 ਜੋਗ ਦੇਕੇ ਮਲੰਗ ਕਰਦੇ

 ਹਾਏ ਜੋਗ ਦੇਕੇ ਮਲੰਗ ਕਰਦੇ

 ਔਖੀ ਆਏ ਹਯਾਤੀ ਲੰਘਣੀ

 ਔਖੀ ਆਏ ਹਯਾਤੀ ਲੰਘਣੀ

 ਤੇਰੇ ਖਾਬ ਸਾਨੂ ਤੰਗ ਕਰਦੇ

 ਹਾਏ ਤੇਰੇ ਖਾਬ ਸਾਨੂ ਤੰਗ ਕਰਦੇ

 ਗਲ ਗਲ ਦੀ ਮਨਾਹੀ ਏ

 ਗਲ ਗਲ ਦੀ ਮਨਾਹੀ ਏ

 ਗਲ ਗਲ ਦੀ ਮਨਾਹੀ ਏ

 ਓਹਦੀਆਂ ਹਾਏ, ਫੇਰ ਕਿ ਮੰਜ਼ਿਲਂ

 ਹਾਏ ਓਹਦੀਆਂ ਫੇਰ ਕਿ ਮੰਜ਼ਿਲਂ

 ਜਿਹੜਾ ਇਸ਼ਕ਼ੇ ਦਾ ਰਾਹੀ ਏ

 ਹਾਏ ਜਿਹੜਾ ਇਸ਼ਕ਼ੇ ਦਾ ਰਾਹੀ ਏ

 ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ

 ਸਾ ਨੀ ਧਾ ਪਾ ਮਾ ਪਾ ਧਾ ਸਾ ਨੀ ਧਾ ਪਾ ਗਾ ਰੇ ਸਾ

 ਅਕਬਰ ਦਾ ਰਾਜ ਗਿਆ

 ਅਕਬਰ ਦਾ ਰਾਜ ਗਿਆ

 ਅਕਬਰ ਦਾ ਰਾਜ ਗਿਆ

 ਅਕਬਰ ਦਾ ਰਾਜ ਗਿਆ

 ਪੁਛ੍ਹ ਦੀ ਫਿਰੇੰਗੀ ਝੱਲੀਏ

 ਪੁਛ੍ਹ ਦੀ ਫਿਰੇੰਗੀ ਝੱਲੀਏ

 ਕਿਹਦੇ ਰਾਹ ਸਰਤਾਜ ਗਿਆ

 ਹਾਏ ਕਿਹਦੇ ਰਾਹ ਸਰਤਾਜ ਗਿਆ

 ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ

 ਸਾ ਨੀ ਧਾ ਪਾ ਮਾ ਪਾ ਧਾ ਪਾ ਗਾ ਰੇ ਸਾBARISHAN DA PANI | LYRICS- DR. SURJIT PATAR | SINGER- MANJIT SINGH

ਲਫ਼ਜ਼ਾਂ   ਤੋਂ  ਪਾਰ  ਹੋਈ,  ਮੇਰੇ  ਇਸ਼ਕ  ਦੀ  ਕਹਾਣੀ 

 ਘੜਿਆਂ  ਚ  ਭਰ  ਨਾ  ਹੋਵੇ, ਨੀ ਇਹ  ਬਾਰਸ਼ਾਂ  ਦਾ  ਪਾਣੀ 

 ਲਫ਼ਜ਼ਾਂ   ਤੋਂ  ਪਾਰ  ਹੋਈ,  ਮੇਰੇ  ਇਸ਼ਕ ਦੀ ਕਹਾਣੀ 

 ਘੜਿਆਂ  ਚ  ਭਰ  ਨਾ  ਹੋਵੇ, ਨੀ ਇਹ  ਬਾਰਸ਼ਾਂ  ਦਾ  ਪਾਣੀ 


 ਸੀਨੇ  ਚ  ਇਸ  ਦੇ  ਸੱਚ  ਹੈ,  ਮੱਥੇ  ਚ  ਹੈ  ਫ਼ਕੀਰੀ 

 ਸਰਦਲ  ਚ  ਬਾਦਸ਼ਾਹੀ, ਕਦਮਾਂ  ਚ  ਹੈ  ਵਜ਼ੀਰੀ 

 ਕੰਨਾਂ  ਚ ਮੁੰਦਰਾਂ  ਤੇ, ਗਲ਼  ਬਿਰਹੜੇ  ਦੀ ਗਾਨੀ 

 ਘੜਿਆਂ  ਚ  ਭਰ  ਨਾ  ਹੋਵੇ, ਨੀ ਇਹ  ਬਾਰਸ਼ਾਂ  ਦਾ  ਪਾਣੀ 


 ਨਾ  ਤਾਂ  ਇਲਮ  ਦੇ  ਤਕਾਜ਼ੇ, ਨਾ  ਹੀ ਮਜ਼ਹਬ  ਦੀ  ਮੁਥਾਜੀ 

 ਨਾ  ਇਹ  ਜਾਤ  ਪਾਤ  ਪੁੱਛਦਾ, ਨਾ  ਇਹ  ਰੀਤ  ਦਾ  ਲਿਹਾਜ਼ੀ 

 ਝੱਲੀ  ਨਾ ਜਾਏ  ਲੋਕੋ,  ਇਹ  ਅੱਥਰੀ  ਜਵਾਨੀ 

 ਘੜਿਆਂ  ਚ  ਭਰ  ਨਾ  ਹੋਵੇ, ਨੀ ਇਹ  ਬਾਰਸ਼ਾਂ  ਦਾ  ਪਾਣੀ 


 ਪੌਣਾ  ਤੋਂ  ਵੱਧ  ਬਾਗੀ, ਇਹ  ਤਾਂ  ਤਾਰਿਆਂ  ਤੋਂ ਉੱਚਾ 

 ਇਹ  ਤਾਂ  ਖ਼ਾਕ  ਨਾਲੋਂ  ਨੀਵਾਂ, ਇਹ  ਤਾਂ  ਨੀਰ ਨਾਲ਼ੋਂ ਸੁੱਚਾ  

 ਇਹ  ਤਾਂ  ਤੇਜ਼ ਅਗਨੀਆਂ  ਦਾ, ਇਹ  ਤਾਂ  ਸੂਰਜਾਂ  ਦਾ  ਹਾਣੀ 

 ਘੜਿਆਂ  ਚ  ਭਰ  ਨਾ  ਹੋਵੇ, ਨੀ ਇਹ  ਬਾਰਸ਼ਾਂ  ਦਾ  ਪਾਣੀ 

 ਲਫ਼ਜ਼ਾਂ   ਤੋਂ  ਪਾਰ  ਹੋਈ, ਮੇਰੇ  ਇਸ਼ਕ   ਦੀ   ਕਹਾਣੀ 

 ਘੜਿਆਂ  ਚ  ਭਰ  ਨਾ  ਹੋਵੇ, ਨੀ ਇਹ  ਬਾਰਸ਼ਾਂ  ਦਾ  ਪਾਣੀ 

 ਘੜਿਆਂ  ਚ  ਭਰ  ਨਾ  ਹੋਵੇ, ਨੀ ਇਹ  ਬਾਰਸ਼ਾਂ  ਦਾ  ਪਾਣੀ 


BARISHAN DA PANI | LYRICS- DR. SURJIT PATAR | SINGER- MANJIT SINGH (English Letters)

Lafzan To Paar Hoi, Mere Ishq Di Kahani

 Ghadian Ch Bhar Na Hove, Ni Ih Barishan da Pani

 Lafzan To Paar Hoi, Mere Ishq Di Kahani

 Ghadian Ch Bhar Na Hove, Ni Ih Barishan da Pani 


  Seene Ch Iss De Sach Hai, Mathe Ch Hai Fakiri

  Sardal Ch Baadshahi, Kadma Ch Hai Vaziri  

  Kanna Ch Mundran ne, Gal Birhade Di Gaani 

  Ghadian Ch Bhar Na Hove, Ni Ih Barishan da Pani


  Na Taan Ilam De Takaze, Na Hi Majhab Di Muthaji

  Na Ih Jaat Paat Puchda , Na Ih Reet Da Liahazi 

  Jhalli Na Jaye Loko, Ih Athari Jwani

  Ghadian Ch Bhar Na Hove, Ni Ih Barishan da Pani 


  Pauna to Vadh Baagi, Ih Taan Tarian to Ucha 

  Ih Taan Khak Nalon Neeva, Ih Taan Neer Naalon Sucha  

  Ih Taan Tez Aganian Da, Ih Taan Soorjan Da Haani 

  Ghadian Ch Bhar Na Hove, Ni Ih Barishan da Pani

  Lafzan To Paar Hoi, Mere Ishq Di Kahani

  Ghadian Ch Bhar Na Hove, Ni Ih Barishan da Pani 

  Ghadian Ch Bhar Na Hove, Ni Ih Barishan da Pani